• Language icon
  • ONDC Logo

    Do you want to change your default language?

    Continue Cancel
    about ONDC banner icons
    ਭੂਮਿਕਾਵਾਂ ਜੋ ਤੁਸੀਂ ਨਿਭਾ ਸਕਦੇ ਹੋ

    ਇੰਡਸਟਰੀ ਵਿੱਚ ਆਪਣੀ ਭੂਮਿਕਾ
    ਨੂੰ (ਮੁੜ)ਪਰਿਭਾਸ਼ਿਤ ਕਰੋ!

    ਡਿਜੀਟਲ ਕਾਮਰਸ ਦੇ ਭਵਿੱਖ ਨੂੰ ਬਦਲਣ ਵਿੱਚ ਆਪਣੀ ਭੂਮਿਕਾ ਨੂੰ ਪਛਾਣੋ।

    ONDC 4 ਕਿਸਮਾਂ ਦੇ ਖਿਡਾਰੀਆਂ ਦੀ ਪਛਾਣ ਕਰਦਾ ਹੈ - ਬਾਏਅਰ ਨੈੱਟਵਰਕ ਪਾਰਟੀਸੀਪੈਂਟ, ਸੈੱਲਰ ਨੈੱਟਵਰਕ ਪਾਰਟੀਸੀਪੈਂਟ, ਟੈਕਨਾਲੋਜੀ ਸਰਵਿਸ ਪ੍ਰੋਵਾਇਡਰ ਅਤੇ ਗੇਟਵੇ। ਇੱਕ ਅਨਬੰਡਲਡ ਨੈੱਟਵਰਕ ਵਿੱਚ, ਈ-ਕਾਮਰਸ ਵਿਚ ਐਂਡ-ਟੂ-ਐਂਡ ਲੈਣ-ਦੇਣ ਦੀ ਸਹੂਲਤ ਲਈ ਸਾਰੇ ਭਾਗੀਦਾਰਾਂ ਵਿਚਕਾਰ ਆਪਸੀ ਤਾਲਮੇਲ ਦੀ ਲੋੜ ਹੈ। ਹਰ ਭੂਮਿਕਾ ਦੀ ਵਿਆਖਿਆ ਹੇਠਾਂ ਦਿੱਤੀ ਗਈ ਹੈ।

    ਭੂਮਿਕਾਵਾਂ ਜੋ ਤੁਸੀਂ ਨਿਭਾ ਸਕਦੇ ਹੋ

    ONDC 4 ਕਿਸਮਾਂ ਦੇ ਖਿਡਾਰੀਆਂ ਦੀ ਪਛਾਣ ਕਰਦਾ ਹੈ - ਬਾਏਅਰ ਨੈੱਟਵਰਕ ਪਾਰਟੀਸੀਪੈਂਟ, ਸੈੱਲਰ ਨੈੱਟਵਰਕ ਪਾਰਟੀਸੀਪੈਂਟ, ਟੈਕਨਾਲੋਜੀ ਸਰਵਿਸ ਪ੍ਰੋਵਾਇਡਰ ਅਤੇ ਗੇਟਵੇ। ਇੱਕ ਅਨਬੰਡਲਡ ਨੈੱਟਵਰਕ ਵਿੱਚ, ਈ-ਕਾਮਰਸ ਵਿਚ ਐਂਡ-ਟੂ-ਐਂਡ ਲੈਣ-ਦੇਣ ਦੀ ਸਹੂਲਤ ਲਈ ਸਾਰੇ ਭਾਗੀਦਾਰਾਂ ਵਿਚਕਾਰ ਆਪਸੀ ਤਾਲਮੇਲ ਦੀ ਲੋੜ ਹੈ। ਹਰ ਭੂਮਿਕਾ ਦੀ ਵਿਆਖਿਆ ਹੇਠਾਂ ਦਿੱਤੀ ਗਈ ਹੈ।

    Experience India's biggest e-commerce revolution Any business can join ONDC

    ONDC 'ਤੇ ਬਾਏਅਰ ਨੈੱਟਵਰਕ ਪਾਰਟੀਸੀਪੈਂਟ ਦੀ ਭੂਮਿਕਾ

    ਇਹ ਇੱਕ ਬਾਏਅਰ ਐਪਲੀਕੇਸ਼ਨ ਰਾਹੀਂ ਬਾਏਅਰਾਂ ਨੂੰ ONDC ਨੈੱਟਵਰਕ ਨਾਲ ਜੋੜਦਾ ਹੈ ਅਤੇ ਬਾਏਅਰਾਂ ਸੰਬੰਧੀ ਜ਼ਿੰਮੇਵਾਰੀਆਂ, ਜਿਵੇਂ ਕਿ ਗਾਹਕ ਸਹਾਇਤਾ ਤੇ ਇੱਕ ਸਹਿਜ ਖਰੀਦਾਰੀ ਨੂੰ ਯਕੀਨੀ ਬਣਾਉਂਦਾ ਹੈ ਅਤੇ ਸ਼੍ਰੇਣੀਆਂ ਵਿੱਚ ਇੱਕ ਸਿੰਗਲ ਚੈਕਆਉਟ ਅਨੁਭਵ ਪ੍ਰਦਾਨ ਕਰਦਾ ਹੈ।

    ਪਤਾ ਕਰੋ ਕਿ ONDC ਤੁਹਾਡੇ ਡੋਮੇਨ ਉਦਯੋਗ ਵਿੱਚ ਸਰਗਰਮ ਹੈ ਜਾਂ ਨਹੀਂ

    ਆਪਣੇ ਗਾਹਕਾਂ ਨੂੰ ONDC ਨੈੱਟਵਰਕ 'ਤੇ ਉਤਪਾਦਾਂ ਅਤੇ ਸੇਵਾਵਾਂ ਤੱਕ ਪਹੁੰਚਣ ਵਿਚ ਮਦਦ ਕਰੋ।

    • ਇੱਕ ਮਜ਼ਬੂਤ ​​ਗਾਹਕ ਆਧਾਰ ਵਾਲਾ ਕੋਈ ਵੀ ਕਾਰੋਬਾਰ ਇੱਕ ਬਾਏਅਰ ਨੈੱਟਵਰਕ ਪਾਰਟੀਸੀਪੈਂਟ ਵਜੋਂ ONDC ਵਿੱਚ ਸ਼ਾਮਲ ਹੋ ਸਕਦਾ ਹੈ।
    • ਇਹ ਤੁਹਾਡੀ ਮੌਜੂਦਾ ਐਪਲੀਕੇਸ਼ਨ, ਇੱਕ ਵ੍ਹਾਈਟ-ਲੇਬਲ ਵਾਲੀ ਐਪ, ਵੌਇਸ ਅਸਿਸਟੈਂਟ, ਚੈਟਬੋਟ, ਜਾਂ ਅਜਿਹੇ ਕਿਸੇ ਵੀ ਇੰਟਰਫੇਸ ਰਾਹੀਂ ਹੋ ਸਕਦਾ ਹੈ ਜੋ ਨੈੱਟਵਰਕ ਨਾਲ ਇੰਟੀਗ੍ਰੇਟ ਹੋ ਸਕਦਾ ਹੈ ਅਤੇ ਹੇਠਾਂ ਦਿੱਤੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰ ਸਕਦਾ ਹੈ।
    • ਬਾਏਅਰ ਨੈੱਟਵਰਕ ਪਾਰਟੀਸੀਪੈਂਟ ONDC ਨਾਲ ਏਕੀਕ੍ਰਿਤ ਬਾਏਅਰ-ਫੇਸਿੰਗ ਵਾਲਾ ਇੰਟਰਫੇਸ ਬਣਾਉਣ ਲਈ ਇੱਕ ਟੈਕਨਾਲੋਜੀ ਪ੍ਰੋਵਾਇਡਰ ਨਾਲ ਭਾਈਵਾਲੀ ਕਰਨ ਦੀ ਚੋਣ ਵੀ ਕਰ ਸਕਦੇ ਹਨ।

    ਯੋਗ ਬਾਏਅਰ ਐਪਲੀਕੇਸ਼ਨਾਂ ਨੂੰ ਉਹਨਾਂ ਦੇ ਪਲੇਟਫਾਰਮ 'ਤੇ ਹੇਠ ਲਿਖੀਆਂ ਵਿਸ਼ੇਸ਼ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ:

    • ਬਾਏਅਰ ਖੋਜ ਬੇਨਤੀਆਂ ਦੀ ਸੰਬੰਧਿਤ ਖੇਤਰਾਂ ਵਿੱਚ ਪੜਤਾਲ ਕਰਦੀ ਹੈ ਅਤੇ ਨੈੱਟਵਰਕ 'ਤੇ ਮੌਜੂਦ ਯੋਗ ਉਤਪਾਦਾਂ ਦੀ ਨੈੱਟਵਰਕ ਉੱਪਰ ਖੋਜ ਕਰਦੀ ਹੈ ਜੋ ਖੋਜ ਬੇਨਤੀ ਨੂੰ ਪੂਰੀ ਤਰ੍ਹਾਂ/ਅੰਸ਼ਕ ਤੌਰ 'ਤੇ ਪੂਰਾ ਕਰਦੀ ਹੈ।
    • ਪਛਾਣ ਕਰਨ ਵਾਲੇ ਮਾਪਦੰਡ (ਸਭ ਤੋਂ ਨਜ਼ਦੀਕੀ ਸਟੋਰ, ਉਤਪਾਦ ਸ਼੍ਰੇਣੀ, ਆਦਿ) ਦੀ ਪਾਲਣਾ ਕਰਦੇ ਹੋਏ ਖੋਜ ਨਤੀਜੇ ਪ੍ਰਦਰਸ਼ਿਤ ਕਰਦੀ ਹੈ।
    • ਨੈੱਟਵਰਕ ਤੋਂ ਇਕੱਤਰ ਕੀਤੇ ਡੇਟਾ ਨੂੰ ਦਿਖਾਉਂਦੀ ਹੈ, ਜਿਵੇਂ ਕਿ ਰੇਟਿੰਗ ਕੈਟਾਲਾਗ ਜਾਣਕਾਰੀ (ਫ਼ੀਚਰ, ਆਮ ਪੁੱਛੇ ਜਾਂਦੇ ਸਵਾਲ, ਵਿਸ਼ੇਸ਼ਤਾਵਾਂ)।
    • ਬਾਏਅਰ ਨੂੰ ਇੱਕ ਤੋਂ ਵੱਧ ਸੈੱਲਰਾਂ/ਸੈੱਲਰ ਐਪਾਂ ਤੋਂ ਕਾਰਟ ਵਿੱਚ ਚੀਜ਼ਾਂ ਸ਼ਾਮਲ ਕਰਨ ਦੀ ਇਜਾਜ਼ਤ ਦਿੰਦੀ ਹੈ।
    • ਬਾਏਅਰ ਨੂੰ ਡਿਲੀਵਰੀ ਵਿਕਲਪ ਚੁਣਨ ਦੀ ਇਜਾਜ਼ਤ ਦਿੰਦੀ ਹੈ ਜੇਕਰ ਚੁਣੇ ਹੋਏ ਸੈੱਲਰ/ਸੈੱਲਰ ਐਪ ਲਈ ਇੱਕ ਤੋਂ ਵੱਧ ਡਿਲੀਵਰੀ ਵਿਕਲਪ ਮੌਜੂਦ ਹਨ।
    • ਖਰੀਦ ਸ਼ੁਰੂ ਕਰਨ ਲਈ ਚੈੱਕ ਆਊਟ (ਅਤੇ ਭੁਗਤਾਨ) ਕਰਦੀ ਹੈ।
    • ਸੈੱਲਰ ਐਪ/ਸੈੱਲਰ ਨਾਲ ਆਰਡਰ ਦੀ ਪੁਸ਼ਟੀ ਕਰਦੀ ਹੈ ਅਤੇ ਆਰਡਰ ਆਈ.ਡੀ. ਦੇ ਨਾਲ ਬਾਏਅਰ ਨੂੰ ਆਰਡਰ ਦੀ ਪੁਸ਼ਟੀ ਦਾ ਮੈਸੇਜ ਭੇਜਦੀ ਹੈ।
    ਕਿਵੇਂ ਸ਼ਾਮਲ ਹੋਣਾ ਹੈ
    Take your digital commerce to the next level