ਦੁਨੀਆ ਦੇ ਪਹਿਲੇ ਵੱਡੇ ਪੈਮਾਨੇ ਵਾਲੇ ਸੰਮਲਿਤ ਈ-ਕਾਮਰਸ ਸਿਸਟਮ ਦਾ ਹਿੱਸਾ ਬਣੋ।
ਭਾਰਤ ਵਿੱਚ 1 ਕਰੋੜ 20 ਲੱਖ ਤੋਂ ਵੱਧ ਵਿਕਰੇਤਾ ਉਤਪਾਦਾਂ ਅਤੇ ਸੇਵਾਵਾਂ ਨੂੰ ਵੇਚ ਕੇ ਜਾਂ ਦੁਬਾਰਾ ਵੇਚ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਹਾਲਾਂਕਿ ਇਹਨਾਂ ਸੈੱਲਰਾਂ ਵਿੱਚੋਂ ਕੇਵਲ 15,000 ਸੈਲਰਾਂ (ਕੁੱਲ ਸੈੱਲਰਾਂ ਦਾ 0.125% ਹਿੱਸਾ) ਨੇ ਈ-ਕਾਮਰਸ ਨੂੰ ਅਪਣਾਇਆ ਹੈ। ਈ-ਰਿਟੇਲ ਜ਼ਿਆਦਾਤਰ ਸੈੱਲਰਾਂ, ਖਾਸ ਕਰਕੇ ਛੋਟੇ ਕਸਬਿਆਂ ਅਤੇ ਪੇਂਡੂ ਖੇਤਰਾਂ ਦੇ ਸੈੱਲਰਾਂ ਦੀ ਪਹੁੰਚ ਤੋਂ ਬਾਹਰ ਹੈ।
ONDC ਇਸ ਗੱਲ ਨੂੰ ਪਛਾਣਦਾ ਹੈ ਕਿ ਭਾਰਤ ਵਿੱਚ ਈ-ਰਿਟੇਲ ਨੂੰ ਮੌਜੂਦਾ 4.3% ਤੋਂ ਕਿਤੇ ਜ਼ਿਆਦਾ ਵਧਾਉਣ ਦੇ ਵਿਲੱਖਣ ਮੌਕੇ ਮੌਜੂਦ ਹਨ। ਸਾਡਾ ਮਿਸ਼ਨ ਦੇਸ਼ ਦੇ ਕੋਨੇ-ਕੋਨੇ ਵਿਚ ਰਹਿੰਦੇ ਹਰ ਕਿਸਮ ਦੇ ਵੱਡੇ-ਛੋਟੇ ਸੈੱਲਰਾਂ ਨੂੰ ਸ਼ਾਮਲ ਕਰ ਕੇ ਸਾਰੇ ਲੋਕਾਂ ਤਕ ਈ-ਕਾਮਰਸ ਦੀ ਪਹੁੰਚ ਨੂੰ ਨਾਟਕੀ ਢੰਗ ਨਾਲ ਵਧਾਉਣਾ ਹੈ।
Read more
ਭਾਰਤ UPI, AADHAAR ਅਤੇ ਹੋਰ ਕਈ ਡਿਜੀਟਲ ਢਾਂਚਿਆਂ ਨੂੰ ਦੇਸ਼ ਦੇ ਆਮ ਲੋਕਾਂ ਤਕ ਸਫ਼ਲਤਾਪੂਰਵਕ ਪਹੁੰਚਾਉਣ ਵਿੱਚ ਇੱਕ ਵਿਸ਼ਵ ਆਗੂ ਰਿਹਾ ਹੈ। ONDC (ਓਪਨ ਨੈੱਟਵਰਕ ਫਾਰ ਡਿਜ਼ੀਟਲ ਕਾਮਰਸ) ਓਪਨ-ਸੋਰਸ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਇੱਕ ਓਪਨ ਪ੍ਰੋਟੋਕੋਲ ਰਾਹੀਂ ਈ-ਕਾਮਰਸ ਨੂੰ ਸਮਰੱਥ ਕਰਕੇ ਦੇਸ਼ ਵਿੱਚ ਈ-ਕਾਮਰਸ ਕਾਰਜਾਂ ਨੂੰ ਬਦਲਣ ਲਈ ਇੱਕ ਹੋਰ ਤਕਨੀਕੀ-ਅਧਾਰਿਤ ਪਹਿਲਕਦਮੀ ਹੈ।
ਇਹ ਪਹਿਲਕਦਮੀ ਨਾ ਸਿਰਫ਼ ਈ-ਕਾਮਰਸ ਨੂੰ ਤੇਜ਼ੀ ਨਾਲ ਅਪਣਾਉਣ ਦੀ ਸਹੂਲਤ ਦੇਵੇਗੀ, ਸਗੋਂ ਭਾਰਤ ਵਿੱਚ ਸਟਾਰਟਅੱਪਸ ਦੇ ਵਿਕਾਸ ਨੂੰ ਵੀ ਹੁਲਾਰਾ ਦੇਵੇਗੀ ਅਤੇ ਮਜ਼ਬੂਤ ਕਰੇਗੀ। ਓਪਨ ਪ੍ਰੋਟੋਕੋਲ ਰਾਹੀਂ ਸਕੇਲੇਬਲ ਅਤੇ ਲਾਗਤ-ਪ੍ਰਭਾਵਸ਼ਾਲੀ ਈ-ਕਾਮਰਸ ਦੀ ਸਹੂਲਤ ਦੇ ਕੇ ONDC ਸਟਾਰਟਅੱਪਸ ਨੂੰ ਸਹਿਯੋਗੀ ਤੌਰ 'ਤੇ ਵਧਣ ਲਈ ਸ਼ਕਤੀ ਪ੍ਰਦਾਨ ਕਰੇਗਾ।
ONDC ਨੂੰ ਦਸੰਬਰ 2021 ਵਿੱਚ ਸੈਕਸ਼ਨ 8 ਕੰਪਨੀ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਜਿਸ ਦੇ ਸੰਸਥਾਪਕ ਮੈਂਬਰਾਂ ਹਨ: ਕੁਆਲਿਟੀ ਕੌਂਸਲ ਆਫ ਇੰਡੀਆ ਅਤੇ ਪ੍ਰੋਟੀਅਨ ਈ-ਗਵ ਟੈਕਨੋਲੋਜੀਜ਼ ਲਿਮਟਿਡ। ONDC ਵਿੱਚ ਨਿਵੇਸ਼ ਕਰਨ ਵਾਲੀਆਂ ਹੋਰ ਸੰਸਥਾਵਾਂ ਹਨ:
QCI
ਪ੍ਰੋਟੀਅਨ ਈ-ਗਵ ਟੈਕਨੋਲੋਜੀਜ਼ ਲਿਮਟਿਡ
M/O MSME
M/O ਕਾਮਰਸ ਅਤੇ ਇੰਡਸਟਰੀ
M/O ਖਪਤਕਾਰ ਮਾਮਲੇ
ਕਪੈਸਿਟੀ ਬਿਲਡਿੰਗ ਕਮਿਸ਼ਨ
ਅਵਾਨਾ ਕੈਪੀਟਲ
ਡਿਜੀਟਲ ਇੰਡੀਆ ਫਾਊਂਡੇਸ਼ਨ
HUL
ONDC
ONDC SAHAYAK