ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (“ਅਸੀਂ”, “ਸਾਨੂੰ”, “ਵੇਬਸਾਈਟ”, “ONDC”) ਡੇਟਾ ਵਿਅਕਤੀ (“ਤੁਸੀਂ”, “ਤੁਹਾਡਾ”, “ਗਾਹਕ”, “ਉਪਭੋਗਤਾ”) ਦੇ ਪ੍ਰਾਈਵੇਸੀ ਅਧਿਕਾਰ ਅਤੇ ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ। ਅਸੀਂ ਆਪਣੀ ਵਚਨਬੱਧਤਾ ਵਿੱਚ ਤੁਹਾਡਾ ਭਰੋਸਾ ਅਤੇ ਵਿਸ਼ਵਾਸ ਜਿੱਤਣ ਲਈ ਆਪਣੀ ਪ੍ਰਾਈਵੇਸੀ ਪ੍ਰੈਕਟਿਸਿਸ ਦਾ ਪੂਰੀ ਤਰ੍ਹਾਂ ਖੁਲਾਸਾ ਕਰ ਰਹੇ ਹਾਂ। ਅਸੀਂ ਤੁਹਾਨੂੰ ਸਾਡੀ ਪ੍ਰਾਈਵੇਸੀ ਸਟੇਟਮੈਂਟ ਨੂੰ ਪੜ੍ਹਨ ਦੀ ਬੇਨਤੀ ਕਰਦੇ ਹਾਂ ਤਾਂਕਿ ਤੁਸੀਂ ਸਮਝ ਸਕੋ ਕਿ ਅਸੀਂ ਕਿਸ ਕਿਸਮ ਦੀ ਪਛਾਣਨ ਯੋਗ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਾਂ ਅਤੇ ਅਸੀਂ ਇਸ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ। ਇਹ ਸਟੇਟਮੈਂਟ ਸਿਰਫ਼ ondc.org 'ਤੇ ਇਕੱਠੀ ਕੀਤੀ ਜਾਣਕਾਰੀ 'ਤੇ ਲਾਗੂ ਹੁੰਦਾ ਹੈ।
ਇਹ ਪ੍ਰਾਈਵੇਸੀ ਪਾਲਸੀ ਉਹਨਾਂ ਸਾਈਟਾਂ ਅਤੇ ਐਪਲੀਕੇਸ਼ਨਾਂ 'ਤੇ ਪ੍ਰਦਾਨ ਕੀਤੀ ਜਾਂ ਇਕੱਠੀ ਕੀਤੀ ਗਈ ਜਾਣਕਾਰੀ ਦੀ ਵਰਤੋਂ ਦਾ ਵਰਣਨ ਕਰਦੀ ਹੈ ਜਿੱਥੇ ਇਹ ਪ੍ਰਾਈਵੇਸੀ ਪਾਲਸੀ ਪੋਸਟ ਕੀਤੀ ਗਈ ਹੈ। ਅਸੀਂ ਉਹਨਾਂ ਖੇਤਰਾਂ ਵਿੱਚ ਲਾਗੂ ਕਾਨੂੰਨ ਦੇ ਅਨੁਸਾਰ ਇਸ ਪ੍ਰਾਈਵੇਸੀ ਪਾਲਸੀ ਦੀ ਪਾਲਣਾ ਕਰਦੇ ਹਾਂ ਜਿੱਥੇ ਅਸੀਂ ਕੰਮ ਕਰਦੇ ਹਾਂ। ਕੁਝ ਮਾਮਲਿਆਂ ਵਿੱਚ ਅਸੀਂ ਕੁਝ ਸੇਵਾਵਾਂ ਜਾਂ ਖੇਤਰਾਂ ਲਈ ਵਿਸ਼ੇਸ਼ ਵਾਧੂ ਡੇਟਾ ਪ੍ਰਾਈਵੇਸੀ ਪਾਲਸੀਆਂ ਪ੍ਰਦਾਨ ਕਰ ਸਕਦੇ ਹਾਂ। ਉਹ ਸ਼ਰਤਾਂ ਇਸ ਪਾਲਸੀ ਦੇ ਨਾਲ ਜੋੜ ਕੇ ਪੜ੍ਹੀਆਂ ਜਾਣੀਆਂ ਚਾਹੀਦੀਆਂ ਹਨ।
ਜਦੋਂ ਤੁਸੀਂ ਸਾਨੂੰ ਕਿਸੇ ਥਰਡ-ਪਾਰਟੀ ਦੀ ਸਾਈਟ ਜਾਂ ਪਲੇਟਫਾਰਮ 'ਤੇ ਜਾਣਕਾਰੀ ਪ੍ਰਦਾਨ ਕਰਦੇ ਹੋ (ਉਦਾਹਰਨ ਲਈ, ਸਾਡੀਆਂ ਐਪਲੀਕੇਸ਼ਨਾਂ ਰਾਹੀਂ ਜਿਵੇਂ ਕਿ ਸੋਸ਼ਲ ਮੀਡੀਆ 'ਤੇ ਲਾਗ-ਇਨ) ਜੋ ਜਾਣਕਾਰੀ ਅਸੀਂ ਇਕੱਠੀ ਕਰਦੇ ਹਾਂ, ਉਹ ਸਾਡੀਆਂ ਐਪਲੀਕੇਸ਼ਨਾਂ ਨਾਲ ਜੁੜੀਆਂ ਥਰਡ-ਪਾਰਟੀ ਸਾਈਟਾਂ ਰਾਹੀਂ ਹੁੰਦੀ ਹੈ ਅਤੇ ਇਸ ਪ੍ਰਾਈਵੇਸੀ ਪਾਲਸੀ ਦੁਆਰਾ ਕਵਰ ਕੀਤੀ ਜਾਂਦੀ ਹੈ, ਅਤੇ ਥਰਡ-ਪਾਰਟੀ ਸਾਈਟ ਜਾਂ ਪਲੇਟਫਾਰਮ ਜੋ ਜਾਣਕਾਰੀ ਇਕੱਠੀ ਕਰਦਾ ਹੈ, ਉਹ ਥਰਡ-ਪਾਰਟੀ ਸਾਈਟ ਜਾਂ ਪਲੇਟਫਾਰਮ ਦੀ ਪ੍ਰਾਈਵੇਸੀ ਪਾਲਸੀ ਅਧੀਨ ਹੁੰਦੀ ਹੈ। ਤੁਸੀਂ ਥਰਡ-ਪਾਰਟੀ ਸਾਈਟ ਜਾਂ ਪਲੇਟਫਾਰਮ 'ਤੇ ਜੋ ਪ੍ਰਾਈਵੇਸੀ ਚੋਣਾਂ ਕਰਦੇ ਹੋ, ਉਹ ਸਾਡੇ ਰਾਹੀਂ ਸਿੱਧੀ ਸਾਡੀ ਸਾਈਟ ਦੇ ਜ਼ਰੀਏ ਇਕੱਠੀ ਕੀਤੀ ਗਈ ਜਾਣਕਾਰੀ ਦੀ ਵਰਤੋਂ 'ਤੇ ਲਾਗੂ ਨਹੀਂ ਹੋਣਗੀਆਂ। ਸਾਡੀ ਸਾਈਟ ਵਿੱਚ ਹੋਰ ਸਾਈਟਾਂ ਦੇ ਲਿੰਕ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਉੱਤੇ ਸਾਡੀ ਮਾਲਕੀ ਜਾਂ ਕੰਟ੍ਰੋਲ ਨਹੀਂ ਹੈ ਅਤੇ ਅਸੀਂ ਉਹਨਾਂ ਸਾਈਟਾਂ ਦੀਆਂ ਪ੍ਰਾਈਵੇਸੀ ਪ੍ਰੈਕਟਿਸਿਸ ਲਈ ਜ਼ਿੰਮੇਵਾਰ ਨਹੀਂ ਹਾਂ। ਅਸੀਂ ਤੁਹਾਨੂੰ ਸਾਡੀਆਂ ਸਾਈਟਾਂ ਜਾਂ ਐਪਲੀਕੇਸ਼ਨਾਂ ਨੂੰ ਛੱਡਣ ਵੇਲੇ ਸੁਚੇਤ ਰਹਿਣ ਅਤੇ ਹੋਰ ਸਾਈਟਾਂ ਦੀਆਂ ਪ੍ਰਾਈਵੇਸੀ ਪਾਲਸੀਆਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਦੇ ਹਾਂ ਜੋ ਸ਼ਾਇਦ ਤੁਹਾਡੀ ਨਿੱਜੀ ਜਾਣਕਾਰੀ ਇਕੱਠੀ ਕਰਨ।
ਵੱਡੇ ਅੱਖਰਾਂ ਵਿਚ ਦਿੱਤੀਆਂ ਸਾਰੀਆਂ ਸ਼ਰਤਾਂ ਜਿਨ੍ਹਾਂ ਨੂੰ ਇੱਥੇ ਵਿਸ਼ੇਸ਼ ਤੌਰ 'ਤੇ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ, ਦਾ ਉਹੀ ਅਰਥ ਹੋਵੇਗਾ ਜੋ ਵਰਤੋਂ ਦੀਆਂ ਸ਼ਰਤਾਂ ਅਧੀਨ ਪ੍ਰਦਾਨ ਕੀਤਾ ਗਿਆ ਹੈ। ਇਸ ਪ੍ਰਾਈਵੇਸੀ ਪਾਲਸੀ ਨੂੰ ਤੁਹਾਡੇ ਦੁਆਰਾ ਵਰਤੀ ਜਾ ਰਹੀ ਸੇਵਾ (ਵੈਬਸਾਈਟ, ਐਪਲੀਕੇਸ਼ਨ ਜਾਂ ਹੋਰ ਸੇਵਾ) 'ਤੇ ਲਾਗੂ ਵਰਤੋਂ ਦੀਆਂ ਸ਼ਰਤਾਂ ਦੇ ਨਾਲ ਜੋੜ ਕੇ ਪੜ੍ਹਿਆ ਜਾਣਾ ਚਾਹੀਦਾ ਹੈ।
ONDC ਦੀ ਸੇਵਾ ਦੀ ਵਰਤੋਂ ਕਰਕੇ (ਉਦਾਹਰਨ ਲਈ, ਜਦੋਂ ਤੁਸੀਂ ਸਾਡੀ ਸਾਈਟ 'ਤੇ ਕਿਸੇ ਰੁਜ਼ਗਾਰ ਦੇ ਮੌਕੇ ਲਈ ਰਜਿਸਟਰ ਕਰਦੇ ਹੋ, ਕਿਸੇ ਮੁਕਾਬਲੇ ਜਾਂ ਮਸ਼ਹੂਰੀ ਵਿੱਚ ਸ਼ਾਮਲ ਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰਦੇ ਹੋ) ਤੁਸੀਂ ਇਸ ਪਾਲਸੀ ਵਿੱਚ ਦੱਸੀਆਂ ਗੱਲਾਂ ਅਨੁਸਾਰ ਸਾਡੇ ਵੱਲੋਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਇਕੱਠਾ ਕਰਨ, ਵਰਤੋਂ ਕਰਨ ਅਤੇ ਸਾਂਝਾ ਕਰਨ ਲਈ ਸਹਿਮਤ ਹੁੰਦੇ ਹੋ। ਕੁਝ ਮਾਮਲਿਆਂ ਵਿੱਚ, ਖਾਸ ਤੌਰ 'ਤੇ ਜੇਕਰ ਤੁਸੀਂ ਅਜਿਹੇ ਦੇਸ਼ ਵਿੱਚ ਰਹਿੰਦੇ ਹੋ ਜਿੱਥੇ ਡੇਟਾ ਸੁਰੱਖਿਆ ਨਿਯਮ ਲਾਗੂ ਹੁੰਦੇ ਹਨ, ਤਾਂ ਅਸੀਂ ਤੁਹਾਨੂੰ ਸਾਡੀਆਂ ਸੇਵਾਵਾਂ ਇਸਤੇਮਾਲ ਕਰਨ ਤੋਂ ਪਹਿਲਾਂ ਤੁਹਾਡੀ ਸਪੱਸ਼ਟ ਸਹਿਮਤੀ ਦੇਣ ਲਈ ਕਹਿ ਸਕਦੇ ਹਾਂ।
ਕਿਸੇ ਉਪਭੋਗਤਾ ਦੇ ਰੋਮਿੰਗ ਪ੍ਰੋਫਾਈਲ ਦੇ ਮਾਮਲੇ ਵਿੱਚ ਜਾਂ ਜੇਕਰ ਤੁਸੀਂ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰਦੇ ਹੋ ਅਤੇ ONDC ਦੀਆਂ ਸੇਵਾਵਾਂ ਪ੍ਰਾਪਤ ਕਰਦੇ ਹੋ, ਤਾਂ ਅਸੀਂ ਰਜਿਸਟ੍ਰੇਸ਼ਨ ਵਾਲੇ ਦੇਸ਼ (ਜਿੱਥੇ ਤੁਸੀਂ ਸਾਨੂੰ ਪਹਿਲੀ ਵਾਰ ਆਪਣੇ ਵੇਰਵੇ ਪ੍ਰਦਾਨ ਕਰਦੇ ਹੋ) ਨੂੰ ਤੁਹਾਡਾ ਪ੍ਰਾਇਮਰੀ ਦੇਸ਼ ਮੰਨਾਂਗੇ ਅਤੇ ਰਜਿਸਟ੍ਰੇਸ਼ਨ ਦੇ ਸਮੇਂ ਪ੍ਰਾਪਤ ਕੀਤੀਆਂ ਸਹਿਮਤੀਆਂ ਤੁਹਾਡੀ ਨਿੱਜੀ ਜਾਣਕਾਰੀ ਦੀ ਪ੍ਰਕਿਰਿਆ ਲਈ ਜਾਇਜ਼ ਹੋਣਗੀਆਂ। ਰਜਿਸਟ੍ਰੇਸ਼ਨ ਦੇ ਸਮੇਂ ਉਸ ਦੇਸ਼ ਦੇ ਕਾਨੂੰਨ ਅਨੁਸਾਰ ਲਾਗੂ ਪ੍ਰਾਈਵੇਸੀ ਦੀਆਂ ਸ਼ਰਤਾਂ ਤੁਹਾਡੇ 'ਤੇ ਲਾਗੂ ਹੋਣਗੀਆਂ।
ਤੁਹਾਨੂੰ ਅਜਿਹੀ ਕਿਸੇ ਵੀ ਵਿਧੀ ਜਾਂ ਤਕਨਾਲੋਜੀ ਦੁਆਰਾ ONDC ਵੈੱਬਸਾਈਟ ਤੱਕ ਪਹੁੰਚ ਜਾਂ ਵਰਤੋਂ ਨਹੀਂ ਕਰਨੀ ਚਾਹੀਦੀ ਜੋ ਤੁਹਾਡੀ ਅਸਲ ਜੀਓ-ਲੋਕੇਸ਼ਨ ਨੂੰ ਛੁਪਾਉਂਦੀ ਹੈ ਜਾਂ ਤੁਹਾਡੇ ਸਥਾਨ ਦੇ ਗਲਤ ਵੇਰਵੇ ਪ੍ਰਦਾਨ ਕਰਦੀ ਹੈ (ਉਦਾਹਰਨ ਲਈ, ਸੇਵਾਵਾਂ ਤੱਕ ਪਹੁੰਚ ਕਰਨ ਲਈ ਇੱਕ ਵਰਚੁਅਲ ਪ੍ਰਾਈਵੇਟ ਨੈੱਟਵਰਕ (VPN/Proxy) ਦੀ ਵਰਤੋਂ ਕਰੋ)।
ਜੇਕਰ ਤੁਸੀਂ ਆਪਣੇ ਅਸਲ ਜੀਓ-ਲੋਕੇਸ਼ਨ (ਉਦਾਹਰਨ ਲਈ, VPN, ਪ੍ਰੌਕਸੀ ਆਦਿ) ਨੂੰ ਛੁਪਾਉਣ ਦੇ ਇਰਾਦੇ ਨਾਲ ਕਿਸੇ ਵੀ ਵਿਧੀ ਜਾਂ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ONDC ਵੈੱਬਸਾਈਟ ਤੱਕ ਪਹੁੰਚਦੇ ਹੋ, ਤਾਂ ONDC ਤੁਹਾਡੀ ਨਿੱਜੀ ਜਾਣਕਾਰੀ ਜਾਂ ਡਾਟਾ ਦੇ ਕਿਸੇ ਵੀ ਸੰਗ੍ਰਹਿ, ਸਟੋਰੇਜ਼ ਜਾਂ ਪ੍ਰੋਸੈਸਿੰਗ ਲਈ ਜ਼ਿੰਮੇਵਾਰ ਜਾਂ ਜਵਾਬਦੇਹ ਨਹੀਂ ਹੋਵੇਗਾ ਜੋ ਤੁਹਾਡੀ ਅਜਿਹੀ ਵਿਧੀ/ਤਕਨਾਲੋਜੀ ਦੀ ਵਰਤੋਂ ਦੇ ਨਤੀਜੇ ਵਜੋਂ ਵਾਪਰਦਾ ਹੈ।
ਨਿੱਜੀ ਜਾਣਕਾਰੀ' ਜਾਂ 'PII' ਕਿਸੇ ਵੀ ਜਾਣਕਾਰੀ ਵਜੋਂ ਪਰਿਭਾਸ਼ਿਤ ਕੀਤੀ ਜਾਂਦੀ ਹੈ ਜੋ ਕਿਸੇ ਖਾਸ ਵਿਅਕਤੀ ਜਾਂ ਕੁਦਰਤੀ ਵਿਅਕਤੀ ਦੀ ਪਛਾਣ ਕਰਦੀ ਹੈ (ਭਾਵੇਂ ਸਿੱਧੇ ਜਾਂ ਅਸਿੱਧੇ ਤੌਰ 'ਤੇ), ਜਿਵੇਂ ਕਿ ਵਿਅਕਤੀ ਦਾ ਨਾਮ, ਡਾਕ ਪਤਾ, ਈਮੇਲ ਪਤਾ, ਅਤੇ ਮੋਬਾਈਲ ਨੰਬਰ ਜੋ ਉਸ ਵਿਸ਼ੇਸ਼ ਵਿਅਕਤੀ ਨੂੰ ਦਰਸਾਉਂਦਾ ਹੈ ਜਾਂ ਪਛਾਣਯੋਗ ਹੈ। ਜਦੋਂ ਅਗਿਆਤ ਜਾਣਕਾਰੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਨਿੱਜੀ ਜਾਣਕਾਰੀ ਨਾਲ ਜੁੜੀ ਹੁੰਦੀ ਹੈ, ਨਤੀਜੇ ਵਜੋਂ ਪ੍ਰਾਪਤ ਜਾਣਕਾਰੀ ਨੂੰ ਨਿੱਜੀ ਜਾਣਕਾਰੀ ਵਜੋਂ ਵੀ ਮੰਨਿਆ ਜਾ ਸਕਦਾ ਹੈ।
ਜਦੋਂ ਤੁਸੀਂ ਵੈੱਬਸਾਈਟ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਤੁਹਾਡੇ ਬਾਰੇ ਹੇਠ ਲਿਖੀ ਨਿੱਜੀ ਜਾਣਕਾਰੀ ਮੰਗ ਸਕਦੇ ਹਾਂ ਅਤੇ ਇਕੱਠੀ ਕਰ ਸਕਦੇ ਹਾਂ ਅਤੇ ਇਸ ਜਾਣਕਾਰੀ ਤੋਂ ਬਿਨਾਂ ਅਸੀਂ ਤੁਹਾਨੂੰ ਬੇਨਤੀ ਕੀਤੀਆਂ ਸਾਰੀਆਂ ਸੇਵਾਵਾਂ ਪ੍ਰਦਾਨ ਨਹੀਂ ਕਰ ਸਕਦੇ;
ਵੈੱਬਸਾਈਟ 'ਤੇ ਅਤੇ ਸੇਵਾਵਾਂ ਲਈ ਕੁਝ ਫੀਚਰਾਂ ਦੀ ਵਰਤੋਂ ਕਰਨ ਲਈ, ਤੁਸੀਂ ਵੈੱਬਸਾਈਟ 'ਤੇ ਉਪਲਬਧ ਫਾਰਮਾਂ ਰਾਹੀਂ ਮੁਢਲੀ ਸੰਪਰਕ ਜਾਣਕਾਰੀ ਪ੍ਰਦਾਨ ਕਰ ਸਕਦੇ ਹੋ, ਜਿਸ ਵਿੱਚ ਥੱਲੇ ਦੱਸੀ ਜਾਣਕਾਰੀ ਸ਼ਾਮਲ ਹੈ ਪਰ ਇਹਨਾਂ ਤੱਕ ਸੀਮਿਤ ਨਹੀਂ:
ਜੇਕਰ ਤੁਸੀਂ ਸਾਨੂੰ ਨਿੱਜੀ ਪੱਤਰ-ਵਿਹਾਰ, ਜਿਵੇਂ ਕਿ ਈ-ਮੇਲ ਜਾਂ ਚਿੱਠੀਆਂ ਭੇਜਦੇ ਹੋ, ਜਾਂ ਜੇ ਦੂਜੇ ਉਪਭੋਗਤਾ ਜਾਂ ਥਰਡ-ਪਾਰਟੀ ਵੈੱਬਸਾਈਟਾਂ 'ਤੇ ਤੁਹਾਡੀਆਂ ਗਤੀਵਿਧੀਆਂ ਜਾਂ ਪੋਸਟਿੰਗਾਂ ਬਾਰੇ ਸਾਨੂੰ ਪੱਤਰ-ਵਿਹਾਰ ਭੇਜਦੀਆਂ ਹਨ, ਤਾਂ ਅਸੀਂ ਅਜਿਹੀ ਜਾਣਕਾਰੀ ਇਕੱਠੀ ਅਤੇ ਸਟੋਰ ਕਰ ਸਕਦੇ ਹਾਂ।
ਅਸੀਂ ਹੋਰ ਸਮੇਂ 'ਤੇ ਵਾਧੂ ਜਾਣਕਾਰੀ ਇਕੱਠੀ ਕਰ ਸਕਦੇ ਹਾਂ, ਜਿਵੇਂ ਜਦੋਂ ਤੁਸੀਂ ਫੀਡਬੈਕ ਪ੍ਰਦਾਨ ਕਰਦੇ ਹੋ, ਆਪਣੀਆਂ ਈਮੇਲ ਤਰਜੀਹਾਂ ਨੂੰ ਸੋਧਦੇ ਹੋ, ਸਰਵੇਖਣਾਂ ਦਾ ਜਵਾਬ ਦਿੰਦੇ ਹੋ ਜਾਂ ਸਾਡੇ ਨਾਲ ਸੰਚਾਰ ਕਰਦੇ ਹੋ। ਇਸ ਜਾਣਕਾਰੀ ਵਿੱਚ ਤੁਹਾਡਾ ਨਾਮ, ਈ-ਮੇਲ ਆਈ.ਡੀ., ਮੋਬਾਈਲ ਨੰਬਰ, ਸਥਾਨ ਆਦਿ ਸ਼ਾਮਲ ਹੋ ਸਕਦੇ ਹਨ
ਅਸੀਂ ਤੁਹਾਡੇ ਅਤੇ ਸਾਡੀ ਸੇਵਾ ਦੀ ਤੁਹਾਡੀ ਵਰਤੋਂ, ਸਾਡੇ ਅਤੇ ਸਾਡੇ ਸੇਵਾ ਭਾਈਵਾਲਾਂ ਨਾਲ ਤੁਹਾਡੀ ਗੱਲਬਾਤ ਦੇ ਨਾਲ-ਨਾਲ ਤੁਹਾਡੇ ਕੰਪਿਊਟਰ ਜਾਂ ਸਾਡੀ ਸੇਵਾ (ਜਿਵੇਂ ਕਿ ਮੋਬਾਈਲ ਡਿਵਾਈਸਾਂ, ਟੈਬਲੇਟਾਂ ਅਤੇ ਹੋਰ ਦੇਖਣ ਵਾਲੇ ਡਿਵਾਈਸਾਂ) ਨੂੰ ਐਕਸੈਸ ਕਰਨ ਲਈ ਵਰਤੀਆਂ ਜਾਂਦੀਆਂ ਹੋਰ ਡਿਵਾਈਸਾਂ ਬਾਰੇ ਜਾਣਕਾਰੀ ਇਕੱਠੀ ਕਰਦੇ ਹਾਂ। ਇਸ ਵਿਚ ਥੱਲੇ ਦੱਸੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ, ਪਰ ਇਹ ਇਹਨਾਂ ਤੱਕ ਸੀਮਿਤ ਨਹੀਂ ਹੈ:
ਆਪਣੇ ਉਪਭੋਗਤਾਵਾਂ ਵਾਸਤੇ "ਵੈਬਸਾਈਟ" ਦੇ ਕੰਮ ਨੂੰ ਬਿਹਤਰ ਬਣਾਉਣ ਲਈ ਅਸੀਂ "ਕੂਕੀਜ਼" ਜਾਂ ਸਮਾਨ ਇਲੈਕਟ੍ਰਾਨਿਕ ਸਾਧਨਾਂ ਦੀ ਵਰਤੋਂ ਕਰਕੇ ਜਾਣਕਾਰੀ ਇਕੱਠੀ ਕਰ ਸਕਦੇ ਹਾਂ। ਇਨ੍ਹਾਂ "ਕੂਕੀਜ਼" ਜਾਂ ਸਮਾਨ ਇਲੈਕਟ੍ਰਾਨਿਕ ਸਾਧਨਾਂ ਦੇ ਜ਼ਰੀਏ ਅਸੀਂ ਪਛਾਣੇ ਗਏ ਕੰਪਿਊਟਰ ਦੀ ਵਰਤੋਂ ਕਰਦੇ ਹੋਏ ਉਪਭੋਗਤਾ ਦੇ ਵਿਅਕਤੀਗਤ ਹਿੱਤਾਂ ਨੂੰ ਸਮਝਣ ਲਈ ਹਰੇਕ ਵਿਜ਼ਟਰ ਨੂੰ ਇੱਕ ਉਪਭੋਗਤਾ ਪਛਾਣ ("ਉਪਭੋਗਤਾ ਆਈ.ਡੀ.") ਦੇ ਤੌਰ 'ਤੇ ਇੱਕ ਵਿਲੱਖਣ, ਬੇਤਰਤੀਬ ਨੰਬਰ ਨਿਰਧਾਰਤ ਕਰਦੇ ਹਾਂ। ਜਦੋਂ ਤੱਕ ਤੁਸੀਂ ਸਵੈ-ਇੱਛਾ ਨਾਲ ਆਪਣੀ ਪਛਾਣ ਨਹੀਂ ਕਰਾਉਂਦੇ (ਉਦਾਹਰਣ ਵਜੋਂ, ਰਜਿਸਟ੍ਰੇਸ਼ਨ ਰਾਹੀਂ), ਉਦੋਂ ਤਕ ਸਾਨੂੰ ਪਤਾ ਨਹੀਂ ਲੱਗੇਗਾ ਕਿ ਤੁਸੀਂ ਕੌਣ ਹੋ, ਭਾਵੇਂ ਅਸੀਂ ਤੁਹਾਡੇ ਕੰਪਿਊਟਰ ਨੂੰ ਇੱਕ ਕੂਕੀ ਨਿਰਧਾਰਤ ਕਰਦੇ ਹਾਂ। ਕੂਕੀ ਸਿਰਫ਼ ਉਹੀ ਨਿੱਜੀ ਜਾਣਕਾਰੀ ਰੱਖ ਸਕਦੀ ਹੈ ਜੋ ਤੁਸੀਂ ਪ੍ਰਦਾਨ ਕਰਦੇ ਹੋ। ਇੱਕ ਕੂਕੀ ਤੁਹਾਡੀ ਹਾਰਡ ਡਰਾਈਵ ਤੋਂ ਡਾਟਾ ਨਹੀਂ ਪੜ੍ਹ ਸਕਦੀ। ਸਾਡੇ ਵਿਗਿਆਪਨਦਾਤਾ ਤੁਹਾਡੇ ਬ੍ਰਾਊਜ਼ਰ (ਜੇਕਰ ਤੁਸੀਂ ਉਹਨਾਂ ਦੇ ਇਸ਼ਤਿਹਾਰਾਂ 'ਤੇ ਕਲਿੱਕ ਕਰਦੇ ਹੋ) ਲਈ ਆਪਣੀਆਂ ਖੁਦ ਦੀਆਂ ਕੂਕੀਜ਼ ਨਿਰਧਾਰਤ ਕਰ ਸਕਦੇ ਹਨ, ਇਸ ਪ੍ਰਕਿਰਿਆ ਨੂੰ ਅਸੀਂ ਕੰਟ੍ਰੋਲ ਨਹੀਂ ਕਰਦੇ ਹਾਂ। ਤੁਹਾਡੇ ਕੰਪਿਊਟਰ/ਲੈਪਟਾਪ/ਨੋਟਬੁੱਕ/ਮੋਬਾਈਲ/ਟੈਬਲੇਟ/ਪੈਡ/ਹੈਂਡਹੈਲਡ ਡਿਵਾਈਸ ਜਾਂ ਇੰਟਰਨੈਟ ਨਾਲ ਕਨੈਕਟ ਕਰਨ ਦੇ ਸਮਰੱਥ ਕਿਸੇ ਹੋਰ ਇਲੈਕਟ੍ਰਾਨਿਕ ਡਿਵਾਈਸ ਰਾਹੀਂ ਜਦੋਂ ਵੀ ਤੁਸੀਂ ਵੈੱਬਸਾਈਟ(ਟਾਂ) ਰਾਹੀਂ ਸਾਡੇ ਨਾਲ ਗੱਲਬਾਤ ਕਰਦੇ ਹੋ, ਤਾਂ ਅਸੀਂ ਕੁਝ ਕਿਸਮ ਦੀ ਜਾਣਕਾਰੀ ਪ੍ਰਾਪਤ ਅਤੇ ਸਟੋਰ ਕਰਦੇ ਹਾਂ। ਵਧੇਰੇ ਵੇਰਵਿਆਂ ਲਈ ਤੁਸੀਂ ਸਾਡੀ ਕੂਕੀਜ਼ ਪਾਲਸੀ ਦੇਖ ਸਕਦੇ ਹੋ
ਵੈੱਬਸਾਈਟ ਸਿਰਫ਼ ਉਦੋਂ ਹੀ ਤੁਹਾਡੇ ਬਾਰੇ ਨਿੱਜੀ ਜਾਣਕਾਰੀ ਇਕੱਠੀ ਕਰੇਗੀ ਅਤੇ ਇਸ ਨੂੰ ਪ੍ਰੋਸੈਸ ਕਰੇਗੀ ਜਦੋਂ ਸਾਡੇ ਕੋਲ ਇਸ ਦਾ ਕਾਨੂੰਨੀ ਆਧਾਰ ਹੋਵੇਗਾ। ਜਿਸ ਕਾਨੂੰਨੀ ਆਧਾਰ 'ਤੇ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਪ੍ਰੋਸੈਸ ਕਰਾਂਗੇ, ਉਸ ਵਿਚ ਤੁਹਾਡੀ ਨਿੱਜੀ ਜਾਣਕਾਰੀ ਪ੍ਰੋਸੈਸ ਕਰਨ ਜਾਂ "ਜਾਇਜ਼ ਹਿੱਤਾਂ" ਲਈ ਪ੍ਰੋਸੈਸ ਕਰਨ ਲਈ ਤੁਹਾਡੇ ਤੋਂ ਸਪੱਸ਼ਟ ਸਹਿਮਤੀ ਪ੍ਰਾਪਤ ਕਰਨੀ ਸ਼ਾਮਲ ਹੈ ਜਿੱਥੇ ਤੁਹਾਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸਾਡੇ ਦੁਆਰਾ ਜਾਣਕਾਰੀ ਪ੍ਰੋਸੈਸ ਕਰਨੀ ਜ਼ਰੂਰੀ ਹੈ।
ਅਸੀਂ ਆਪਣੀ ਸੇਵਾ ਅਤੇ ਮਾਰਕੀਟਿੰਗ ਯਤਨਾਂ ਨੂੰ ਪ੍ਰਦਾਨ ਕਰਨ, ਇਨ੍ਹਾਂ ਦਾ ਵਿਸ਼ਲੇਸ਼ਣ ਕਰਨ, ਪ੍ਰਬੰਧ ਕਰਨ, ਵਧਾਉਣ ਅਤੇ ਵਿਅਕਤੀਗਤ ਬਣਾਉਣ ਲਈ, ਤੁਹਾਡੀ ਰਜਿਸਟ੍ਰੇਸ਼ਨ ਨੂੰ ਪ੍ਰੋਸੈਸ ਕਰਨ ਲਈ ਅਤੇ ਹੇਠਾਂ ਦਿੱਤੇ ਮਾਮਲਿਆਂ ਸੰਬੰਧੀ ਤੁਹਾਡੇ ਨਾਲ ਸੰਚਾਰ ਕਰਨ ਲਈ ਜਾਣਕਾਰੀ ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ, ਅਸੀਂ ਜਾਣਕਾਰੀ ਦੀ ਵਰਤੋਂ ਇਸ ਲਈ ਕਰਦੇ ਹਾਂ:
ਤੁਸੀਂ ਆਪਣੀਆਂ ਡਿਵਾਈਸਾਂ ਦੇ ਸੰਬੰਧ ਵਿੱਚ ਕੂਕੀਜ਼, IP ਪਤਿਆਂ, ਵੈਬ ਬੀਕਨ ਜਾਂ ਇਹੋ ਜਿਹੀਆਂ ਹੋਰ ਟੈਕਨਾਲੋਜੀਆਂ ਦੇ ਜ਼ਰੀਏ ਜੋ ਡੇਟਾ ਦਿੰਦੇ ਹੋ, ਉਸ ਨੂੰ ਵਰਤ ਕੇ ਅਸੀਂ ਤੁਹਾਡੇ ਮੁਤਾਬਕ ਸੇਵਾਵਾਂ ਪ੍ਰਦਾਨ ਕਰਦੇ ਹਾਂ। ਇਸ ਤਰ੍ਹਾਂ ਅਸੀਂ ਤੁਹਾਨੂੰ ਉਹ ਸਮੱਗਰੀ ਅਤੇ/ਜਾਂ ਇਸ਼ਤਿਹਾਰ ਪ੍ਰਦਾਨ ਕਰ ਸਕਦੇ ਹਾਂ ਜੋ ਸਾਨੂੰ ਲੱਗਦਾ ਹੈ ਕਿ ਤੁਹਾਡੀ ਦਿਲਚਸਪੀ ਦੇ ਮੁਤਾਬਕ ਹਨ। ਜਦੋਂ ਅਸੀਂ ਤੁਹਾਡਾ ਡੇਟਾ ਇਕੱਠਾ ਕਰਦੇ ਹਾਂ, ਤਾਂ ਕਿਰਪਾ ਕਰਕੇ ਇਸ ਦੇ ਲਈ ਆਪਣੀ ਸਪੱਸ਼ਟ ਸਹਿਮਤੀ ਦਿਓ।
ਤੁਸੀਂ[email protected] 'ਤੇ ਕੂਕੀਜ਼ ਨੂੰ ਕੈਪਚਰ ਕਰਨ ਦੇ ਸੰਬੰਧ ਵਿੱਚ ਆਪਣੀ ਸਹਿਮਤੀ ਵਿਕਲਪਾਂ ਨੂੰ ਬਦਲਣ ਲਈ ਬੇਨਤੀ ਵੀ ਕਰ ਸਕਦੇ ਹੋ।
ਉਪਭੋਗਤਾਵਾਂ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਸਾਨੂੰ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਤੁਹਾਨੂੰ ਸਭ ਤੋਂ ਵੱਧ ਉਪਭੋਗਤਾ-ਅਨੁਕੂਲ ਅਨੁਭਵ ਪ੍ਰਦਾਨ ਕਰਨ ਦੇ ਯੋਗ ਬਣਾਉਂਦੀ ਹੈ।
ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਕੋਈ ਵੀ ਨਿੱਜੀ ਤੌਰ 'ਤੇ ਪਛਾਣਨ ਯੋਗ ਜਾਣਕਾਰੀ ਨੂੰ ਸੰਵੇਦਨਸ਼ੀਲ ਨਹੀਂ ਮੰਨਿਆ ਜਾਵੇਗਾ ਜੇਕਰ ਇਹ ਜਨਤਕ ਡੋਮੇਨ ਵਿੱਚ ਸੁਤੰਤਰ ਤੌਰ 'ਤੇ ਉਪਲਬਧ ਹੈ ਅਤੇ / ਜਾਂ ਫੇਸਬੁੱਕ, ਟਵਿੱਟਰ ਆਦਿ ਵਰਗੇ ਸੋਸ਼ਲ ਪਲੇਟਫਾਰਮਾਂ 'ਤੇ ਉਪਲਬਧ ਟਿੱਪਣੀਆਂ, ਸੰਦੇਸ਼, ਬਲੌਗ, ਸਕ੍ਰਿਬਲਸ ਵਿੱਚ ਪਹੁੰਚਯੋਗ ਹੈ। ਉਪਭੋਗਤਾਵਾਂ ਦੁਆਰਾ ਪੋਸਟ ਕੀਤੀ/ਅੱਪਲੋਡ ਕੀਤੀ/ਵਿਚਾਰੀ/ਸੰਚਾਰ ਕੀਤੀ ਗਈ ਕੋਈ ਵੀ ਜਾਣਕਾਰੀ ਵੈਬਸਾਈਟ ਦੇ ਜਨਤਕ ਭਾਗਾਂ ਜਾਂ ਐਪਲੀਕੇਸ਼ ਦੁਆਰਾ ਪ੍ਰਕਾਸ਼ਿਤ ਸਮੱਗਰੀ ਨੂੰ ਪ੍ਰਾਈਵੇਸੀ ਪਾਲਿਸੀ ਦੇ ਤੌਰ 'ਤੇ ਪ੍ਰਕਾਸ਼ਿਤ ਕਰਨ ਯੋਗ ਵਿਸ਼ਾ ਨਹੀਂ ਮੰਨਿਆ ਜਾਵੇਗਾ। । ਜੇਕਰ ਤੁਸੀਂ ਨਿੱਜੀ ਤੌਰ 'ਤੇ ਪਛਾਣਯੋਗ ਜਾਣਕਾਰੀ ਜਮ੍ਹਾਂ ਕਰਨ ਤੋਂ ਇਨਕਾਰ ਕਰਨ ਦੀ ਚੋਣ ਕਰਦੇ ਹੋ, ਤਾਂ ਅਸੀਂ ਤੁਹਾਨੂੰ ਕੁਝ ਸੇਵਾਵਾਂ ਪ੍ਰਦਾਨ ਕਰਨ ਦੇ ਯੋਗ ਨਹੀਂ ਹੋ ਸਕਦੇ। ਕਿਸੇ ਵੀ ਸਥਿਤੀ ਵਿੱਚ, ਅਸੀਂ ਤੁਹਾਨੂੰ ਲੋੜੀਂਦੀ ਨਿੱਜੀ ਜਾਣਕਾਰੀ ਪ੍ਰਦਾਨ ਕਰਨ ਦੀ ਘਾਟ ਲਈ ਤੁਹਾਨੂੰ ਕੁਝ ਸੇਵਾਵਾਂ ਤੋਂ ਇਨਕਾਰ ਕਰਨ ਦਾ ਕਾਰਨ ਜਾਂ ਜ਼ਿੰਮੇਵਾਰ ਨਹੀਂ ਹੋਵਾਂਗੇ। ਜਦੋਂ ਤੁਸੀਂ ਵੈੱਬਸਾਈਟ 'ਤੇ ਰਜਿਸਟਰ ਕਰਦੇ ਹੋ, ਤਾਂ ਅਸੀਂ ਉਪਭੋਗਤਾਵਾਂ ਨੂੰ ਅਜਿਹੀਆਂ ਵਿਸ਼ੇਸ਼ਤਾਵਾਂ ਪ੍ਰਦਾਨ ਕਰਨ ਲਈ ਤੁਹਾਡੀ ਨਿੱਜੀ ਜਾਣਕਾਰੀ ਨੂੰ ਅੱਪਡੇਟ ਕਰਨ ਬਾਰੇ ਸਮੇਂ-ਸਮੇਂ 'ਤੇ ਤੁਹਾਡੇ ਨਾਲ ਸੰਪਰਕ ਕਰਦੇ ਹਾਂ ਜੋ ਸਾਨੂੰ ਲੱਗਦਾ ਹੈ ਕਿ ਤੁਹਾਨੂੰ ਲਾਭ / ਦਿਲਚਸਪੀ ਹੋ ਸਕਦੀ ਹੈ।
ਅਸੀਂ ਤੁਹਾਡੀ ਜਾਣਕਾਰੀ ਦਾ ਖੁਲਾਸਾ ਕਰ ਸਕਦੇ ਹਾਂ ਜੇਕਰ ਅਸੀਂ ਪ੍ਰਾਈਵੇਸੀ ਪਾਲਸੀ ਵਿੱਚ ਸੂਚਿਤ ਕੀਤੇ ਉਦੇਸ਼ਾਂ, ਜਿਵੇਂ ਕਿ ਸਾਡੀਆਂ ਵੈਬਸਾਈਟਾਂ ਜਾਂ ਸੇਵਾਵਾਂ ਦੀ ਵਰਤੋਂ ਨਾਲ ਸੰਬੰਧਿਤ ਗਤੀਵਿਧੀਆਂ ਦੀ ਮੇਜ਼ਬਾਨੀ ਲਈ ਤੁਹਾਡੀ ਨਿੱਜੀ ਜਾਣਕਾਰੀ ਦੇਣ ਅਤੇ ਪ੍ਰੋਸੈਸ ਕਰਨ ਲਈ ਥਰਡ-ਪਾਰਟੀ ਦੇ ਪ੍ਰੋਸੈਸਰਾਂ ਦੀ ਵਰਤੋਂ ਕਰਦੇ ਹਾਂ। ਵੈੱਬਸਾਈਟ ਵਿੱਚ ਵੱਖ-ਵੱਖ ਥਰਡ-ਪਾਰਟੀ ਵੈੱਬਸਾਈਟਾਂ ਦੇ ਲਿੰਕ ਸ਼ਾਮਲ ਹੋ ਸਕਦੇ ਹਨ ਜੋ ਤੁਹਾਡੀ ਨਿੱਜੀ ਜਾਣਕਾਰੀ ਇਕੱਠੀ ਕਰ ਸਕਦੀਆਂ ਹਨ। ਅਜਿਹੇ ਥਰਡ-ਪਾਰਟੀ ਪਲੇਟਫਾਰਮਾਂ ਦੁਆਰਾ ਇਕੱਠੀ ਕੀਤੀ ਤੁਹਾਡੀ ਜਾਣਕਾਰੀ ਦੀ ਵਰਤੋਂ ਸੰਬੰਧੀ ਥਰਡ-ਪਾਰਟੀ ਪਲੇਟਫਾਰਮਾਂ ਦੀ ਪ੍ਰਾਈਵੇਸੀ ਪਾਲਸੀ ਲਾਗੂ ਹੋਵੇਗੀ ਜੋ ਸਾਡੇ ਕੰਟ੍ਰੋਲ ਤੋਂ ਬਾਹਰ ਹੈ। ਇੱਕ ਵਾਰ ਜਦੋਂ ਤੁਸੀਂ ਸਾਡੇ ਸਰਵਰਾਂ ਨੂੰ ਛੱਡ ਦਿੰਦੇ ਹੋ (ਤੁਸੀਂ ਆਪਣੇ ਬ੍ਰਾਊਜ਼ਰ 'ਤੇ ਲੋਕੇਸ਼ਨ ਬਾਰ ਵਿੱਚ URL ਦੀ ਜਾਂਚ ਕਰਕੇ ਦੱਸ ਸਕਦੇ ਹੋ ਕਿ ਤੁਸੀਂ ਕਿੱਥੇ ਹੋ), ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਕਿਸੇ ਵੀ ਜਾਣਕਾਰੀ ਦੀ ਵਰਤੋਂ ਉੱਤੇ ਉਸ ਵੈੱਬਸਾਈਟ/ਐਪਲੀਕੇਸ਼ਨ ਦੇ ਆਪਰੇਟਰ ਦੀ ਪ੍ਰਾਈਵੇਸੀ ਪਾਲਸੀ ਲਾਗੂ ਹੋਵੇਗੀ ਜਿਸ ਨੂੰ ਤੁਸੀਂ ਦੇਖ ਰਹੇ/ਵਰਤ ਰਹੇ ਹੋ। ਉਹ ਪਾਲਸੀ ਸਾਡੇ ਨਾਲੋਂ ਵੱਖਰੀ ਹੋ ਸਕਦੀ ਹੈ। ਅਸੀਂ ਗੈਰ-ਨਿੱਜੀ ਤੌਰ 'ਤੇ ਪਛਾਣਨ ਯੋਗ ਜਾਣਕਾਰੀ ਨੂੰ ਜਨਤਕ ਤੌਰ 'ਤੇ ਅਤੇ ਸਾਡੇ ਸੇਵਾ ਪਾਰਟਨਰਸ ਨਾਲ ਸਾਂਝਾ ਕਰ ਸਕਦੇ ਹਾਂ। ਉਦਾਹਰਨ ਲਈ, ਅਸੀਂ ਆਪਣੀਆਂ ਸੇਵਾਵਾਂ ਦੀ ਆਮ ਵਰਤੋਂ ਬਾਰੇ ਰੁਝਾਨ ਦਿਖਾਉਣ ਲਈ ਜਨਤਕ ਤੌਰ 'ਤੇ ਜਾਣਕਾਰੀ ਸਾਂਝੀ ਕਰਦੇ ਹਾਂ।
ਵੈਬਸਾਈਟ ਨਿੱਜੀ ਤੌਰ 'ਤੇ ਪਛਾਣਯੋਗ ਜਾਣਕਾਰੀ ਦਾ ਖੁਲਾਸਾ ਕਰ ਸਕਦੀ ਹੈ ਜੇਕਰ ਕਾਨੂੰਨ ਦੁਆਰਾ ਅਜਿਹਾ ਕਰਨ ਦੀ ਲੋੜ ਹੁੰਦੀ ਹੈ, ਜਾਂ ਜੇ ਸਾਡੀ ਵੈਬਸਾਈਟ ਵਰਤਣ ਵੇਲੇ ਅਜਿਹਾ ਕੁਝ ਕਰਦੇ ਹੋ ਜਿਸ ਨਾਲ ਸੇਵਾ/ਵਰਤੋਂ ਦੀਆਂ ਸ਼ਰਤਾਂ ਜਾਂ ਖਾਸ ਉਤਪਾਦਾਂ ਜਾਂ ਸੇਵਾਵਾਂ ਲਈ ਸਾਡੇ ਕਿਸੇ ਵੀ ਵਰਤੋਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੁੰਦੀ ਹੈ ਜਾਂ ਪੂਰੇ ਵਿਸ਼ਵਾਸ ਨਾਲ ਜਾਣਕਾਰੀ ਦਿੰਦੀ ਕਿ ਅਜਿਹਾ ਕਰਨਾ ਜ਼ਰੂਰੀ ਹੈ:
ਜਦੋਂ ਤੁਸੀਂ ONDC (ਵੈਬਸਾਈਟਾਂ ਜਾਂ ਇਸ ਦੀ ਕਿਸੇ ਵੀ ਉਪ ਸਾਈਟ) ਤੋਂ ਸੇਵਾਵਾਂ ਦੀ ਵਰਤੋਂ ਕਰਦੇ ਹੋ, ਤਾਂ ਅਸੀ ਤੁਹਾਡੀ ਨਿੱਜੀ ਜਾਣਕਾਰੀ ਤੱਕ ਪਹੁੰਚ, ਜਦੋਂ ਵੀ ਤੁਹਾਡੇ ਦੁਆਰਾ ਬੇਨਤੀ ਕੀਤੀ ਜਾਂਦੀ ਹੈ, ਪ੍ਰਦਾਨ ਕਰਨ ਲਈ ਸਾਰੇ ਵਾਜਬ ਯਤਨ ਕਰਦੇ ਹਾਂ ਅਤੇ ਇਹ ਯਕੀਨੀ ਬਣਾਵਾਂਗੇ ਕਿ ਨਿੱਜੀ ਜਾਣਕਾਰੀ ਜਾਂ ਅਜਿਹੀ ਜਾਣਕਾਰੀ ਨੂੰ ਜੋ ਗਲਤ ਜਾਂ ਅਧੂਰੀ ਪਾਈ ਜਾਂਦੀ ਹੈ, ਹਰ ਸੰਭਵ ਤਰੀਕੇ ਨਾਲ ਠੀਕ ਜਾਂ ਸਹੀ ਕੀਤਾ ਜਾਵੇਗਾ ਅਤੇ ਇਸ ਉੱਤੇ ਉਹ ਮੰਗਾਂ ਲਾਗੂ ਹੋਣਗੀਆਂ ਜੋ ਨਿੱਜੀ ਜਾਣਕਾਰੀ ਜਾਂ ਜਾਣਕਾਰੀ ਨੂੰ ਆਪਣੇ ਕੋਲ ਰੱਖਣ ਲਈ ਕਾਨੂੰਨੀ ਤੌਰ ਤੇ ਜਾਂ ਜਾਇਜ਼ ਵਪਾਰਕ ਉਦੇਸ਼ਾਂ ਲਈ ਜ਼ਰੂਰੀ ਹਨ।
ਅਜਿਹੀਆਂ ਬੇਨਤੀਆਂ 'ਤੇ ਕਾਰਵਾਈ ਕਰਨ ਤੋਂ ਪਹਿਲਾਂ ਅਸੀਂ ਹਰ ਉਪਭੋਗਤਾ ਨੂੰ ਆਪਣੀ ਅਤੇ ਉਸ ਜਾਣਕਾਰੀ ਦੀ ਪਛਾਣ ਕਰਾਉਣ ਲਈ ਕਹਿੰਦੇ ਹਾਂ ਜਿਸ ਨੂੰ ਐਕਸੈਸ ਕਰਨ, ਠੀਕ ਕਰਨ ਜਾਂ ਹਟਾਉਣ ਦੀ ਬੇਨਤੀ ਕੀਤੀ ਜਾਂਦੀ ਹੈ ਅਤੇ ਅਸੀਂ ਉਹਨਾਂ ਬੇਨਤੀਆਂ ਨੂੰ ਪ੍ਰੋਸੈਸ ਕਰਨ ਤੋਂ ਇਨਕਾਰ ਕਰ ਸਕਦੇ ਹਾਂ ਜੋ ਬਿਨਾਂ ਵਜ੍ਹਾ ਦੁਹਰਾਉਣ ਵਾਲੀਆਂ ਜਾਂ ਯੋਜਨਾਬੱਧ ਹੁੰਦੀਆਂ ਹਨ, ਜਿਹਨਾਂ ਨੂੰ ਪ੍ਰੋਸੈਸ ਕਰਨ ਲਈ ਬਹੁਤ ਜ਼ਿਆਦਾ ਤਕਨੀਕੀ ਕੋਸ਼ਿਸ਼ਾਂ ਦੀ ਲੋੜ ਹੁੰਦੀ ਹੈ, ਜੋ ਦੂਜਿਆਂ ਦੀ ਪ੍ਰਾਈਵੇਸੀ ਖਤਰੇ ਵਿੱਚ ਪਾਉਂਦੀਆਂ ਹਨ ਜਾਂ ਬਹੁਤ ਹੀ ਅਵਿਵਹਾਰਕ ਹੁੰਦੀਆਂ ਹਨ (ਉਦਾਹਰਨ ਵਜੋਂ, ਅਜਿਹੀ ਜਾਣਕਾਰੀ ਲਈ ਬੇਨਤੀਆਂ ਜੋ ਬੈਕਅੱਪ ਟੇਪ ਉੱਤੇ ਸਟੋਰ ਹੁੰਦੀ ਹੈ)। ਅਸੀਂ ਜਦੋਂ ਵੀ ਜਾਣਕਾਰੀ ਨੂੰ ਦੇਖਣ ਅਤੇ ਇਸ ਵਿਚ ਸੁਧਾਰ ਕਰਨ ਦੀ ਇਜਾਜ਼ਤ ਦਿੰਦੇ ਹਾਂ, ਤਾਂ ਅਸੀਂ ਇਹ ਸੇਵਾ ਨੂੰ ਮੁਫਤ ਕਰਦੇ ਹਾਂ, ਸਿਵਾਇ ਇਸ ਦੇ ਕਿ ਜੇ ਅਜਿਹਾ ਕਰਨ ਲਈ ਬਹੁਤ ਜ਼ਿਆਦਾ ਕੋਸ਼ਿਸ਼ ਦੀ ਲੋੜ ਪਵੇ। ਅਸੀਂ ਜਿਸ ਤਰੀਕੇ ਨਾਲ ਕੁਝ ਸੇਵਾਵਾਂ ਨੂੰ ਬਰਕਰਾਰ ਰੱਖਦੇ ਹਾਂ, ਤੁਹਾਡੇ ਦੁਆਰਾ ਆਪਣੀ ਜਾਣਕਾਰੀ ਨੂੰ ਮਿਟਾਉਣ ਤੋਂ ਬਾਅਦ, ਇਸ ਦੀਆਂ ਕਾਪੀਆਂ ਨੂੰ ਸਾਡੇ ਐਕਟਿਵ ਸਰਵਰਾਂ ਤੋਂ ਮਿਟਾਉਣ ਵਿਚ ਕੁਝ ਸਮਾਂ ਲੱਗ ਸਕਦਾ ਹੈ ਅਤੇ ਇਹ ਸ਼ਾਇਦ ਸਾਡੇ ਬੈਕਅੱਪ ਸਿਸਟਮਾਂ ਵਿੱਚ ਰਹਿਣ।
ਡੇਟਾ ਵਿਅਕਤੀ ਦੇ ਤੌਰ 'ਤੇ ਤੁਹਾਡੇ 'ਤੇ ਲਾਗੂ ਹੋਣ ਵਾਲੇ ਅਧਿਕਾਰਾਂ ਦੀ ਵਰਤੋਂ ਕਰਨ ਲਈ ਤੁਸੀਂ ਸਾਨੂੰ [email protected] 'ਤੇ ਲਿਖ ਸਕਦੇ ਹੋ ਅਤੇ ਨਿਰਧਾਰਤ ਅਧਿਕਾਰ ਲਈ ਬੇਨਤੀ ਕਰ ਸਕਦੇ ਹੋ। ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਅਜਿਹੀਆਂ ਸਾਰੀਆਂ ਬੇਨਤੀਆਂ ਕਰਦੇ ਸਮੇਂ ਵਿਸ਼ਾ ਲਾਈਨ ਵਿੱਚ ਢੁਕਵੇਂ ਸ਼ਬਦਾਂ (ਜਿਵੇਂ ਕਿ ਡੇਟਾ ਐਕਸੈਸ ਬੇਨਤੀ, ਡੇਟਾ ਪੋਰਟੇਬਿਲਟੀ ਬੇਨਤੀ, ਡੇਟਾ ਮਿਟਾਉਣ ਦੀ ਬੇਨਤੀ) ਦੀ ਵਰਤੋਂ ਕਰਦੇ ਹੋ, ਤਾਂ ਜੋ ਤੁਹਾਡੀਆਂ ਬੇਨਤੀਆਂ ਨੂੰ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਪ੍ਰੋਸੈਸ ਵਿੱਚ ਸਾਡੀ ਮਦਦ ਹੋ ਸਕੇ।
ਅਸੀਂ ਤੁਹਾਡੀ ਜੋ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਾਂ, ਵਰਤਦੇ ਹਾਂ ਅਤੇ ਸਾਂਝੀ ਕਰਦੇ ਹਾਂ, ਉਸ ਦੇ ਸੰਬੰਧ ਵਿੱਚ ਅਸੀਂ ਤੁਹਾਨੂੰ ਕੁਝ ਕੰਟ੍ਰੋਲ ਅਤੇ ਵਿਕਲਪਾਂ ਦੀ ਵਰਤੋਂ ਕਰਨ ਦੀ ਯੋਗਤਾ ਪ੍ਰਦਾਨ ਕਰਦੇ ਹਾਂ। ਲਾਗੂ ਕਾਨੂੰਨ ਦੇ ਅਨੁਸਾਰ, ਤੁਹਾਡੇ ਕੰਟ੍ਰੋਲ ਅਤੇ ਵਿਕਲਪਾਂ ਵਿੱਚ ਇਹ ਸਭ ਕੁਝ ਸ਼ਾਮਲ ਹੋ ਸਕਦਾ ਹੈ:
ਤੁਸੀਂ ਸਾਨੂੰ ਇੱਕ ਈ-ਮੇਲ ਭੇਜ ਕੇ ਆਪਣੇ ਬਾਰੇ ਗਲਤ ਜਾਂ ਅਧੂਰੀ ਨਿੱਜੀ ਜਾਣਕਾਰੀ ਨੂੰ ਠੀਕ ਕਰਨ ਲਈ ਕਹਿ ਸਕਦੇ ਹੋ (ਇਹ ਉਹ ਜਾਣਕਾਰੀ ਹੈ ਜਿਸ ਨੂੰ ਤੁਸੀਂ ਆਪਣੇ ONDC ਖਾਤੇ ਵਿੱਚ ਖੁਦ ਅਪਡੇਟ ਨਹੀਂ ਕਰ ਸਕਦੇ ਹੋ)। ਤੁਸੀਂ ਆਪਣੀ ਖਾਤਾ ਸੈਟਿੰਗਾਂ ਰਾਹੀਂ ਆਪਣੀ ਕੁਝ ਨਿੱਜੀ ਜਾਣਕਾਰੀ ਖੋਲ੍ਹ ਕੇ ਅੱਪਡੇਟ ਕਰ ਸਕਦੇ ਹੋ। ਤੁਸੀਂ ਆਪਣੀ ਨਿੱਜੀ ਜਾਣਕਾਰੀ ਨੂੰ ਅੱਪ-ਟੂ-ਡੇਟ ਰੱਖਣ ਲਈ ਜ਼ਿੰਮੇਵਾਰ ਹੋ। ਵੈੱਬਸਾਈਟ ਤੁਹਾਡੀ ਨਿੱਜੀ ਜਾਣਕਾਰੀ ਸਹੀ ਰੱਖਣ ਲਈ ਸਮੇਂ-ਸਮੇਂ 'ਤੇ ਈ-ਮੇਲ ਰਾਹੀਂ ਤੁਹਾਨੂੰ ਯਾਦ ਕਰਾਉਂਦੀ ਰਹੇਗੀ।
ਸਾਡੇ ਨਾਲ ਤੁਹਾਡੀਆਂ ਸੇਵਾਵਾਂ ਦੇ ਕਾਰਜਕਾਲ ਦੌਰਾਨ ਕਿਸੇ ਵੀ ਸਮੇਂ ਆਪਣੀ ਸਹਿਮਤੀ ਵਾਪਸ ਲੈਣ ਲਈ, ਤੁਸੀਂ ਸਾਨੂੰ [email protected] 'ਤੇ ਇੱਕ ਈ-ਮੇਲ ਭੇਜ ਕੇ ਅਜਿਹਾ ਕਰਨ ਦੀ ਚੋਣ ਕਰ ਸਕਦੇ ਹੋ। ਅਸੀਂ ਤੁਹਾਡੀ ਬੇਨਤੀ ਉੱਤੇ ਵਿਚਾਰ ਕਰਾਂਗੇ ਅਤੇ ਤੁਹਾਨੂੰ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਕਹਿ ਸਕਦੇ ਹਾਂ। ਤਸਦੀਕ ਹੋਣ ਤੋਂ ਬਾਅਦ ਅਸੀਂ ਉਸ ਸਹਿਮਤੀ ਨੂੰ ਹਟਾ ਦੇਵਾਂਗੇ ਜਿਸ ਲਈ ਤੁਹਾਡੇ ਦੁਆਰਾ ਬੇਨਤੀ ਕੀਤੀ ਗਈ ਸੀ ਅਤੇ ਤੁਹਾਡੀ ਨਿੱਜੀ ਜਾਣਕਾਰੀ ਨੂੰ ਅੱਗੇ ਤੋਂ ਪ੍ਰੋਸੈਸ ਕਰਨ ਉੱਤੇ ਰੋਕ ਲਾ ਦਿਆਂਗੇ।
ਜਿੱਥੇ ਤੁਹਾਡੀ ਨਿੱਜੀ ਜਾਣਕਾਰੀ ਨੂੰ ਸਿੱਧੀ ਮਾਰਕੀਟਿੰਗ ਦੇ ਉਦੇਸ਼ਾਂ ਲਈ ਪ੍ਰੋਸੈਸ ਕੀਤਾ ਜਾਂਦਾ ਹੈ, ਤੁਸੀਂ ਕਿਸੇ ਵੀ ਸਮੇਂ ਸਾਨੂੰ ਈ-ਮੇਲ ਭੇਜ ਕੇ ਇਹਨਾਂ ਸਿੱਧੇ ਮਾਰਕੀਟਿੰਗ ਉਦੇਸ਼ਾਂ ਲਈ ਆਪਣੇ ਡੇਟਾ ਨੂੰ ਪ੍ਰੋਸੈਸ ਬੰਦ ਕਰਨ ਲਈ ਕਹਿ ਸਕਦੇ ਹੋ। ਕਿਰਪਾ ਕਰਕੇ ਧਿਆਨ ਰੱਖੋ ਕਿ ਜੇਕਰ ਤੁਸੀਂ ਸਾਨੂੰ ਇਜਾਜ਼ਤ ਨਹੀਂ ਦਿੰਦੇ ਹੋ ਕਿ ਅਸੀਂ ਤੁਹਾਡੇ ਤੋਂ ਨਿੱਜੀ ਜਾਣਕਾਰੀ ਇਕੱਠੀ ਕਰੀਏ, ਤਾਂ ਅਸੀਂ ਤੁਹਾਨੂੰ ਕੁਝ ਅਨੁਭਵ, ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਨ ਦੇ ਯੋਗ ਨਹੀਂ ਹੋ ਸਕਦੇ ਅਤੇ ਸਾਡੀਆਂ ਕੁਝ ਸੇਵਾਵਾਂ ਤੁਹਾਡੀਆਂ ਦਿਲਚਸਪੀਆਂ ਅਤੇ ਤਰਜੀਹਾਂ ਨੂੰ ਧਿਆਨ ਵਿੱਚ ਰੱਖਣ ਦੇ ਯੋਗ ਨਹੀਂ ਹੋ ਸਕਦੀਆਂ। ਜੇਕਰ ਨਿੱਜੀ ਜਾਣਕਾਰੀ ਇਕੱਠੀ ਕਰਨੀ ਲਾਜ਼ਮੀ ਹੈ, ਤਾਂ ਅਸੀਂ ਇਸ ਨੂੰ ਇਕੱਠਾ ਕਰਨ ਵੇਲੇ ਸਪੱਸ਼ਟ ਕਰ ਦੇਵਾਂਗੇ ਤਾਂ ਜੋ ਤੁਸੀਂ ਇੱਕ ਸੋਚ-ਸਮਝ ਕੇ ਫੈਸਲਾ ਲੈ ਸਕੋ ਕਿ ਹਿੱਸਾ ਲੈਣਾ ਹੈ ਜਾਂ ਨਹੀਂ। ਜੇਕਰ ਤੁਹਾਡੇ ਕੋਲ ਆਪਣੀ ਖਾਸ ਨਿੱਜੀ ਜਾਣਕਾਰੀ ਬਾਰੇ ਜੋ ਅਸੀਂ ਪ੍ਰੋਸੈਸ ਕਰਦੇ ਹਾਂ ਜਾਂ ਆਪਣੇ ਕੋਲ ਰੱਖਦੇ ਹਾਂ ਅਤੇ ਉਸ ਨਿੱਜੀ ਜਾਣਕਾਰੀ ਸੰਬੰਧੀ ਤੁਹਾਡੇ ਅਧਿਕਾਰਾਂ ਬਾਰੇ ਕੋਈ ਸਵਾਲ ਹੈ, ਤਾਂ ਕਿਰਪਾ ਕਰਕੇ ਸਾਡੀ ਕਸਟਮਰ ਸਪੋਰਟ ਟੀਮ ਨਾਲ ਸੰਪਰਕ ਕਰੋ।
ਵੈੱਬਸਾਈਟ ਨੂੰ ਜਾਣਬੁੱਝ ਕੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਲਈ ਤਿਆਰ ਜਾਂ ਨਿਰਦੇਸ਼ਿਤ ਨਹੀਂ ਕੀਤਾ ਗਿਆ ਹੈ। ONDC ਜਾਣਬੁੱਝ ਕੇ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਸੇਵਾਵਾਂ ਲਈ ਰਜਿਸਟਰ ਕਰਨ ਜਾਂ ਨਿੱਜੀ ਤੌਰ 'ਤੇ ਪਛਾਣ ਕਰਨ ਵਾਲੀ ਕੋਈ ਹੋਰ ਜਾਣਕਾਰੀ ਪ੍ਰਦਾਨ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ। ਜੇਕਰ ONDC ਨੂੰ ਪਤਾ ਲੱਗ ਜਾਂਦਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਦੀ ਕੋਈ ਵੀ ਨਿੱਜੀ ਤੌਰ 'ਤੇ ਪਛਾਣਯੋਗ ਜਾਣਕਾਰੀ ਮਾਪਿਆਂ ਦੀ ਪ੍ਰਮਾਣਿਤ ਸਹਿਮਤੀ ਤੋਂ ਬਿਨਾਂ ਵੈਬਸਾਈਟ 'ਤੇ ਇਕੱਠੀ ਕੀਤੀ ਗਈ ਹੈ, ਤਾਂ ONDC ਅਜਿਹੀ ਕਿਸੇ ਵੀ ਜਾਣਕਾਰੀ ਨੂੰ ਮਿਟਾਉਣ ਅਤੇ ਮਾਤਾ-ਪਿਤਾ ਨੂੰ ਸੂਚਿਤ ਕਰਨ ਲਈ ਉਚਿਤ ਕਦਮ ਚੁੱਕੇਗਾ।
ਪਰ ਅਸੀਂ ਮੰਨਦੇ ਹਾਂ ਕਿ ਬੱਚਿਆਂ ਦੁਆਰਾ ਸਾਡੀਆਂ ਸੇਵਾਵਾਂ ਦੀ ਵਰਤੋਂ ਦੀ ਨਿਗਰਾਨੀ ਕਰਨਾ ਉਹਨਾਂ ਦੇ ਮਾਪਿਆਂ ਦੀ ਜ਼ਿੰਮੇਵਾਰੀ ਹੈ। ਫਿਰ ਵੀ ਸਾਡੀ ਇਹ ਪਾਲਸੀ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਾ ਕੀਤੀ ਜਾਵੇ ਅਤੇ ਉਸ ਨੂੰ ਪ੍ਰੋਸੈਸ ਨਾ ਕੀਤਾ ਜਾਵੇ ਜਾਂ ਅਜਿਹੇ ਵਿਅਕਤੀਆਂ ਨੂੰ ਕੋਈ ਪ੍ਰਚਾਰ ਸਮੱਗਰੀ ਭੇਜਣ ਦੀ ਪੇਸ਼ਕਸ਼ ਨਾ ਕੀਤੀ ਜਾਵੇ। ONDC ਬੱਚਿਆਂ ਤੋਂ ਕੋਈ ਨਿੱਜੀ ਜਾਣਕਾਰੀ ਨਹੀਂ ਲੈਂਦਾ ਜਾਂ ਲੈਣ ਦਾ ਇਰਾਦਾ ਨਹੀਂ ਰੱਖਦਾ ਹੈ। ਜੇ ਮਾਤਾ-ਪਿਤਾ ਜਾਂ ਸਰਪ੍ਰਸਤ ਕੋਲ ਇਹ ਵਿਸ਼ਵਾਸ ਕਰਨ ਦੇ ਕਾਰਨ ਹਨ ਕਿ ਕਿਸੇ ਨਾਬਾਲਗ ਨੇ ਉਨ੍ਹਾਂ ਦੀ ਪੂਰਵ ਸਹਿਮਤੀ ਤੋਂ ਬਿਨਾਂ ONDC ਨੂੰ ਨਿੱਜੀ ਜਾਣਕਾਰੀ ਦਿੱਤੀ ਹੈ, ਤਾਂ ਕਿਰਪਾ ਕਰਕੇ ਇਹ ਯਕੀਨੀ ਬਣਾਉਣ ਲਈ [email protected]ਤੇ ਲਿਖੋ ਕਿ ਨਿੱਜੀ ਜਾਣਕਾਰੀ ਵੈਬਸਾਈਟ ਤੋਂ ਹਟਾ ਦਿੱਤੀ ਜਾਵੇ।
ਅਸੀਂ ਤੁਹਾਡੀ ਜਾਣਕਾਰੀ ਨੂੰ ਅਣਅਧਿਕਾਰਤ ਪਹੁੰਚ, ਨੁਕਸਾਨ, ਵਿਨਾਸ਼ ਜਾਂ ਤਬਦੀਲੀ ਤੋਂ ਬਚਾਉਣ ਵਿੱਚ ਮਦਦ ਲਈ ਪ੍ਰਸ਼ਾਸਨਿਕ, ਤਕਨੀਕੀ ਅਤੇ ਭੌਤਿਕ ਸੁਰੱਖਿਆ ਉਪਾਵਾਂ ਨੂੰ ਲਗਾਤਾਰ ਲਾਗੂ ਅਤੇ ਅੱਪਡੇਟ ਕਰ ਰਹੇ ਹਾਂ। ਕੁਝ ਸੁਰੱਖਿਆ ਉਪਾਅ ਜੋ ਅਸੀਂ ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਵਰਤ ਸਕਦੇ ਹਾਂ, ਉਹ ਹਨ ਫਾਇਰਵਾਲਸ ਅਤੇ ਡੇਟਾ ਇਨਕ੍ਰਿਪਸ਼ਨ, ਅਤੇ ਇਨਫੋਰਮੇਸ਼ਨ ਐਕਸੈਸ ਕੰਟਰੋਲ। ਜੇਕਰ ਤੁਸੀਂ ਜਾਣਦੇ ਹੋ ਜਾਂ ਤੁਹਾਡੇ ਕੋਲ ਵਿਸ਼ਵਾਸ ਕਰਨ ਦਾ ਕਾਰਨ ਹੈ ਕਿ ਤੁਹਾਡੇ ਖਾਤੇ ਦੇ ਪ੍ਰਮਾਣ ਪੱਤਰ ਗੁੰਮ ਹੋ ਗਏ ਹਨ, ਚੋਰੀ ਹੋ ਗਏ ਹਨ, ਬਦਲੇ ਗਏ ਹਨ ਜਾਂ ਕਿਸੇ ਤਰੀਕੇ ਨਾਲ ਜ਼ਾਹਰ ਹੋ ਗਏ ਹਨ ਜਾਂ ਤੁਹਾਡੇ ਖਾਤੇ ਦੀ ਸੱਚ-ਮੁੱਚ ਅਣਅਧਿਕਾਰਤ ਵਰਤੋਂ ਹੋਈ ਹੈ ਜਾਂ ਤੁਹਾਨੂੰ ਸ਼ੱਕ ਹੈ, ਤਾਂ ਕਿਰਪਾ ਕਰਕੇ ਸਾਡੀ ਕਸਟਮਰ ਸਪੋਰਟ ਟੀਮ ਦੇ ਜ਼ਰੀਏ ਸਾਡੇ ਨਾਲ ਸੰਪਰਕ ਕਰੋ।
ਇਸ ਪ੍ਰਾਈਵੇਸੀ ਪਾਲਸੀ ਨੂੰ ਸਮੇਂ-ਸਮੇਂ 'ਤੇ ਬਦਲਣਾ ਜ਼ਰੂਰੀ ਹੁੰਦਾ ਹੈ। ਅਸੀਂ ਲਾਗੂ ਕਾਨੂੰਨਾਂ ("ਅਪਡੇਟ ਕੀਤੀਆਂ ਸ਼ਰਤਾਂ") ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਮੇਂ-ਸਮੇਂ 'ਤੇ ਇਸ ਪ੍ਰਾਈਵੇਸੀ ਪਾਲਸੀ ਦੀਆਂ ਸ਼ਰਤਾਂ ਵਿਚ ਆਪਣੀ ਸੂਝ-ਬੂਝ ਮੁਤਾਬਕ ਤਬਦੀਲੀਆਂ ਕਰਨ ਦਾ ਅਧਿਕਾਰ ਆਪਣੇ ਕੋਲ ਰੱਖਦੇ ਹਾਂ। ਅੱਪਡੇਟ ਕੀਤੀਆਂ ਸ਼ਰਤਾਂ ਤੁਰੰਤ ਲਾਗੂ ਹੋਣਗੀਆਂ ਅਤੇ ਇਸ ਪ੍ਰਾਈਵੇਸੀ ਪਾਲਸੀ ਦੀਆਂ ਸ਼ਰਤਾਂ ਦੀ ਥਾਂ ਲੈਣਗੀਆਂ। ਜੇਕਰ ਪਾਲਸੀ ਵਿੱਚ ਕੀਤੀਆਂ ਤਬਦੀਲੀਆਂ ਦਾ ਤੁਹਾਡੇ ਅਧਿਕਾਰਾਂ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ ਜਾਂ ਇਹ ਕਾਨੂੰਨ ਦੀ ਮੰਗ ਹੈ, ਤਾਂ ਅਸੀਂ ਤੁਹਾਨੂੰ ਇਸ ਪ੍ਰਾਈਵੇਸੀ ਪਾਲਸੀ ਵਿੱਚ ਕਿਸੇ ਵੀ ਤਬਦੀਲੀ ਬਾਰੇ ਸੂਚਿਤ ਕਰਾਂਗੇ। ਕਿਸੇ ਵੀ ਤਬਦੀਲੀ ਬਾਰੇ ਜਾਣਨ ਲਈ ਸਮੇਂ-ਸਮੇਂ 'ਤੇ ਪ੍ਰਾਈਵੇਸੀ ਪਾਲਸੀ ਉੱਤੇ ਵਿਚਾਰ ਕਰਨਾ ਪੂਰੀ ਤਰ੍ਹਾਂ ਤੁਹਾਡੀ ਜ਼ਿੰਮੇਵਾਰ ਹੋਵੇਗੀ। ਅੱਪਡੇਟ ਕੀਤੀਆਂ ਸ਼ਰਤਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਵੈਬਸਾਈਟ ਦੀ ਵਰਤੋਂ ਕਰਨਾ ਜਾਰੀ ਰੱਖ ਕੇ ਤੁਸੀਂ ਅੱਪਡੇਟ ਕੀਤੀਆਂ ਸ਼ਰਤਾਂ ਲਈ ਆਪਣੀ ਸਹਿਮਤੀ ਦੀ ਪੁਸ਼ਟੀ ਕਰਦੇ ਹੋ।
ਜੇਕਰ ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਦੀ ਵਰਤੋਂ ਦੇ ਸੰਬੰਧ ਵਿੱਚ ਜਾਂ ਆਪਣੀ ਨਿੱਜੀ ਜਾਣਕਾਰੀ ਦੀ ਵਰਤੋਂ ਸੰਬੰਧੀ ਇਸ ਪ੍ਰਾਈਵੇਸੀ ਪਾਲਸੀ ਬਾਰੇ ਕੋਈ ਜਾਣਕਾਰੀ ਜਾਂ ਸਪੱਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ [email protected] 'ਤੇ ਈ-ਮੇਲ ਕਰੋ।
ONDC ਦੁਆਰਾ ਸ਼੍ਰੀ ਤੁਸ਼ਾਰ ਹਸੀਜਾ ਨੂੰ ਡਾਟਾ ਪ੍ਰਾਈਵੇਸੀ ਅਫਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨਾਲ [email protected]ਤੇ ਸੰਪਰਕ ਕੀਤਾ ਜਾ ਸਕਦਾ ਹੈ।
Sign up - ONDC Participant Portal
ONDC SAHAYAK